Punjabi Love Status, Shayari & Quotes
ਮਾੜੇ ਭਾਵੇ ਲੱਖ ਮਿੱਠੀਏ,
ਪਰ ਮਾੜੀ ਨਹੀਓ ਅੱਖ ਮਿੱਠੀਏ..!!
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆ,
Feeling ਨੂੰ ਸਮਝੋ ਜੀ ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆ..!!
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ,
ਜਿਸ ਵਿੱਚ ਸ਼ਬਦ ਘੱਟ ਤੇ ਸਮਝ ਜਿਆਦਾ ਹੋਵੇ,
ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ..!!
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ,
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!!
ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ,
ਚੰਨ ਤੋਂ ਵੀ ਸੋਹਣ ਯਾਰ ਮੇਰੀ ਝੋਲੀ ਪਾਇਆ ਏ..!!
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,
ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ..!!
ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ,
ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ..!!
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ,
ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ..!!
ਤੇਰਾ ਨਾਮ ਸੋਹਣਿਅਾ ਵੇਮੈ ਚੂੜੇ ੳੁਤੇ ਲਿਖਣਾ,
ਸੋਹਰੇ ਘਰ ਜਾਣ ਤੋਂ ਪਹਿਲਾਂ ਰੋਟੀ ਟੁਕ ਸਿਖਣਾ..!!
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!
ਜੰਮੀ ਸੀ ਮੈਂ ਚਾਵਾਂ ਦੇ ਨਾਲ,
ਕਿਉਂ ਪਿਆਰ ਇੰਨਾ ਪੈ ਜਾਂਦਾ ਮਾਵਾਂ ਦੇ ਨਾਲ,
ਦੁੱਖ ਬੜਾ ਲੱਗਦਾ ਜਦੋਂ ਕੋਈ ਲੈ ਜਾਂਦਾ,
ਵਿਆਹ ਦੀ ਚਾਰ ਲਾਵਾਂ ਦੇ ਨਾਲ..!!
ਦੋ ਰੂਹਾਂ ਦੀ ਅਜਬ ਕਹਾਣੀ,
ਦਿਲ ਵਿੱਚ ਪਿਆਰ ਤੇ ਨੈਣਾਂ ਚ ਪਾਣੀ,
ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ,
ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ..!!
ਜੇ ਤੇਰੇ ਰਾਹਾਂ ਚ ਆਉਣਾ ਛੱਡਤਾ,
ਇਹ ਨਾਂ ਸਮਝੀ ਕਿ ਤੈਨੂੰ ਚਾਹੁੰਣਾ ਛੱਡਤਾ..!!
ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ,
ਕਦੇ ਕਿਸੇ ਦਾ time ਨੀ ਚੱਕੀ ਦਾ,
ਕੱਪੜੇ ਮੈਲੇ ਪਾ ਸਕਦੇ ਅਾ,
ਪਰ dil ਨੂੰ ਸਾਫ ਰੱਖੀ ਦਾ..!!
ਤੂੰ ਹੀ ਸੀ,
ਤੂੰ ਹੀ ਏ ਤੂੰ ਹੀ ਰਹੇਂਗੀ..!!
ਤੇਰੀ ਮੇਰੀ, ਮੇਰੀ ਤੇਰੀ ਗੱਲ ਨਾ ਬਣੇ,
ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ..!!
ਗੱਲ ਤਾਂ ਸਾਰੀ ਜਜ਼ਬਾਤਾਂ ਦੀ ਅਾ,
ਕੲੀ ਵਾਰੀ ਪਿਅਾਰ ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ..!!
ਜੀਣਾ ਮਰਨਾ ਹੋਵੇ ਨਾਲ ਤੇਰੇ ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜਿੰਦਗੀ ਆਪਣੀ ਆਖ ਸਕਾਂ ਬਸ ਏਨਾ ਕੁ ਤੇਰੇ ਤੇ ਹੱਕ ਹੋਵੇ..!!
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ,
ਪਿਓ ਬਿਨਾਂ ਨਾ ਕੋਈ ਤਾਜ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਓ ਦੇ ਸਿਰ ਤੇ ਰਾਜ..!!
ਛੋਟੀ ਜਿਹੀ ਜਿੰਦ ਅਰਮਾਨ ਬਹੁਤ ਨੇ,
ਹਮਦਰਦ ਕੋਈ ਨਹੀ ਇਨਸਾਨ ਬਹੁਤ ਨੇ,
ਦਿਲ ਦਾ ਦਰਦ ਸੁਣਾਈਏ ਕਿਸ ਨੂੰ,
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ..!!
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ,
ਪਹਿਲਾ ਪਿਆਰ ਤੇ ਦੂਜਾ ScHooL ਵਾਲੇ ਯਾਰ..!!
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ..!!
ਇਸ਼ਕ ਕਦੇ ਝੂਠਾ ਨਹੀ ਹੁੰਦਾ,
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ..!!
ਮੈਂ ਮਾਂ ਵਾਸਤੇ ਕੀ ਲਿੱਖਾ,
ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ..!!
ਵਾਅਦੇ ਭਾਵੇ ਲੱਖ ਕਰਦੇ ਨੇ ਲੋਕੀ,
ਮਾਪਿਆ ਜਿਨਾ ਨਾ ਕੋਈ ਪਿਆਰ ਕਰਦਾ..!!
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ,
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ..!!
ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,
ਜੋ ਸਾਨੂੰ ਆਪਣਾ ਸਮਝਦੇ ਨੇ..!!
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ,
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ..!!
ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਕਮਲੀਏ..!!
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ..!!
ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ,
ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ..!!