Punjabi Shayari

Punjabi Shayari Thumbnail

Punjabi Shayari

ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ,
ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..!!

ਮਤਲਬੀ ਤਾਂ ਸਭ ਨੇ
ਕੋਈ ਜ਼ਿਆਦਾ ਨੇ, ਕੋਈ ਘੱਟ ਨੇ..!!

ਅੱਖੀਆਂ ਹਸੀਨ ਉਡੀਕਦੀਆਂ ਇੰਤਜ਼ਾਰ ਨੇ ਕੀਤਾ ਕਮਲੇ ਆ,
ਹਰ ਥਾਂ ਤੇ ਤੈਨੂੰ ਦੇਖਦੀਆਂ ਸਾਨੂੰ ਪਿਆਰ ਨੇ ਕੀਤਾ ਕਮਲੇ ਆ..!!

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ ਤੇਰੀ ਲਈ ਹਾਸਾ ਰੋਣਾ ਏ,
ਨਾ ਤੇਰੇ ਵਰਗਾ ਕੋਈ ਸੀ ਨਾ ਤੇਰੇ ਵਰਗਾ ਹੋਣਾ ਏ..!!

ਤੂੰ ਕਿੰਨਿਆਂ ਨੂੰ ਦੀਵਾਨਾ ਕਰ ਦਿਆ ਮੇਰੇ ਤੋਂ ਬਾਅਦ,
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ ਹੋਰ ਨੂੰ ਚਾਹ਼ ਵੀ ਨਹੀਂ ਸਕਿਆ,
ਤੂੰ ਕਿੰਨਿਆਂ ਨੂੰ ਭੁਲਾ ਦਿਆ ਮੇਰੇ ਤੋਂ ਬਾਅਦ,
ਔਰ ਇੱਕ ਮੈਂ ਬੱਸ ਇੱਕ ਤੈਨੂੰ ਹੀ ਭੁਲਾ ਨਹੀਂ ਸਕਿਆ..!!

ਤੂੰ ਸੱਚ ਕਿਹਾ ਸੀ ਹਰ ਇੱਕ ਬੋਲ ਮੇਰਾ ਝੂਠ ਸੀ,
ਹਰ ਇੱਕ ਬੋਲ ਤੂੰ ਵਾਦੇ ਸੱਚੇ ਕੀਤੇ,
ਮੈਂ ਤੇਰੇ ਲਈ ਕੁਝ ਕਰ ਨਾ ਸਕਿਆ,
ਤੂੰ ਬੇਵਫਾਈ ਕੀਤੀ ਨਹੀਂ ਤੇ ਮੈਂ ਬੇਵਫਾ ਹੋ ਨਾ ਸਕਿਆ..!!

ਜਿੰਦਗੀ ਨਾਲੋ ਵੱਧ ਸਾਨੂੰ ਮੋਤ ਪਿਆਰੀ ਏ,
ਰੱਬਾਂ ਲੋਕਾਂ ਨੂੰ ਬੁਲਾਉਣਾ ਅਪਣੇ ਕੋਲ,
ਕਦੇ ਸਾਡੀ ਵੀ ਲਾਦੇ ਵਾਰੀ ਏ ਪਰੀਤ ਰਾਮਗੜੀਆਂ..!!

ਕਿਤਾਬ ਮਹਿੰਗੀ ਹੋਵੇ ਜਾਂ ਸਸਤੀ,
ਅਲਫਾਜ਼ ਸਮਝਣ ਵਾਲਾ ਦਿਮਾਗ ਚਾਹੀਦਾ,
ਸੂਰਤ ਕਾਲੀ ਹੋਵੇ ਜਾਂ ਫਿਰ ਗੋਰੀ,
ਇਨਸਾਨ ਨੂੰ ਸਮਝਣ ਵਾਲਾ ਦਿਲ ਚਾਹੀਦਾ..!!

ਵਕਤ ਦਾ ਖਾਸ ਹੋਣਾ ਜਰੂਰੀ ਨਹੀ,
ਖਾਸ ਲਈ ਵਕਤ ਹੋਣਾ ਜਰੂਰੀ ਏ..!!

ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ ਸਭ ਤੋਂ ਪਿਆਰੀ ਚੀਜ਼ ਤੋ,
ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ..!!

ਖਿੜੀ ਜ਼ਿੰਦਗੀ ਵਰਗਾ ਉਹ,
ਮੇਰੀ ਜ਼ਿੰਦਗੀ ਬਣ ਗਿਆ ਏ..!!

ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ,
ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ,
ਦਰਜਾ ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,
ਉਹਦਾ ਹੁਕਮ ਹੀ ਫ਼ੇਰ ਕਨੂੰਨ ਬਣ ਜਾਏ..!!

ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ,
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ..!!

ਇਸ਼ਕ ਦਾ ਹੋਇਆ ਰੰਗ ਗੂੜ੍ਹਾ ਹੋਰ,
ਜਿੰਨੀ ਦੂਰੀ ਇਸ਼ਕ ਵੱਧ ਗਿਆ ਏ ਓਨਾ ਹੋਰ,
ਮੈਨੂੰ ਨਾ ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ,
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ ਚਾਹੀਦਾ ਨਹੀਂ ਕੁੱਝ ਹੋਰ..!!

ਮੇਰੀ ਨੀਵੀਂ ਪਾਈ ਅੱਖ ਵੀ ਕੁਝ ਕਹਿੰਦੀ ਆ,
ਕਿਸਮਤ ਵਾਲੇ ਨੇ ਉਹ ਜਿੰਨਾ ਦੀ ਅੱਖ ਵਿੱਚ ਸਾਡੀ ਅੱਖ ਪੈਂਦੀ ਆ..!!

ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,
ਟਾਈਮ ਪਾਸ ਦੀ ਕੀ ਲੋੜ ਜੇ,
ਕੋਈ ਦਿਲੋ ਕਰਨ ਵਾਲਾ ਮਿਲ ਜਾਵੇ..!!

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ,
ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ..!!

ਤੂੰ ਸਮਝੇ ਜਾ ਨਾ ਸਮਝੇ,
ਸਾਡੀ ਤਾਂ ਫਰਿਆਦ ਆ,
ਨਾ ਕੋਈ ਤੈਥੋ ਪਹਿਲਾ ਸੀ ਨਾ,
ਕੋਈ ਤੈਥੋਂ ਬਾਅਦ ਆ..!!

ਜਿਥੇ ਪਿਆਰ ਹੋਵੇ ਇਤਬਾਰ ਹੋਵੇ,
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ..!!

ਸਾਨੂੰ ਜਿੰਦਗੀ ਧੋਖਾ ਦੇ ਚੱਲੀ,
ਹੁਣ ਮੌਤ ਨੂੰ ਵੀ ਅਜਮਾਵਾਂਗੇ,
ਜੇ ਉਹ ਵੀ ਬੇਵਫਾ ਨਿਕਲੀ,
ਫੇਰ ਕਿਦਰ ਨੂੰ ਜਾਵਾਂਗੇ..!!

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ,
ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ..!!

ਮੁਹਬੱਤ ਤੇ ਇੱਜਤ ਲਈ ਝੁੱਕ ਜਾਓ ਪਰ,
ਝੁੱਕ ਕੇ ਕਦੀ ਮੁਹਬੱਤ ਜਾਂ ਇੱਜਤ ਨਾ ਮੰਗੋ..!!

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,
ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ,
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,
ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ..!!

ਇਹ ਦਿਲ ਵੀ ਉਸੇ ਤੇ ਮਰਦਾ ਹੁੰਦਾ,
ਜੇ ਦਿਮਾਗ ਹਿਲ ਦਾ ਜਿਹੜਾ ਸਾਡੀ ਕਦਰ ਨੀ ਕਰਦਾ..!!

ਨਾ ਚੜ੍ਹਿਆ ਸਾਡਾ ਦਿਨ ਕੋਈ, ਨਾ ਹੀ ਆਈ ਪੁੰਨਿਆ ਦੀ ਰਾਤ ਕੁੜ੍ਹੇ,
ਨਾ ਸਮਝ ਸਕੀ ਤੂੰ ਮੇਰੀ ਬਾਤ ਕੋਈ, ਨਾ ਹੀ ਸਮਝੀ ਮੇਰੇ ਜਜ਼ਬਾਤ ਕੁੜ੍ਹੇ..!!

ਉਮਰ ਤਾਂ ਹਾਲੇ ਕੁਝ ਵੀ ਨਹੀ ਹੋਈ,
ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ..!!

ਕਹਿੰਦਾ ਇੱਥੇ ਬੇਗਾਨਿਆਂ ਨੇ ਘੱਟ ਤੇ ਆਪਣੇ ਨੇ ਵੱਧ ਰਵਾਈਆ ਏ,
ਇਹ ਜਿੰਦਗੀ ਨੂੰ ਉਹ ਨੀ ਮਿੱਤਰਾ ਜਿਹੜੀ ਕਿਤਾਬਾਂ ਚ ਪੜੀ,
ਇਹ ਜਿੰਦਗੀ ਕਿ ਚੀਜ ਏ, ਇਹ ਠੋਕਰਾਂ ਨੇ ਸਿਖਾਇਆ ਏ..!!

ਨਾ ਤੂੰ ਜ਼ਿੰਦਗੀ ਚ ਆਉਂਦਾ ਨਾ ਦਰਦ ਹੁੰਦੇ ਨਾ ਹੰਝੂਆਂ,
ਦਾ ਭਾਰ ਹੁੰਦਾ ਨਾ ਦਿਲ ਰੋਂਦਾ ਮੇਰਾ ਨਾ ਤੇਰੇ ਨਾਲ ਪਿਆਰ ਹੁੰਦਾ..!!

ਲੰਘ ਜਾਣੀ ਏ ਉਮਰ ਮੇਰੀ ਤੇਰੇ ਬਿਨਾ ਮਾੜੇ ਹਾਲਾ ਚ,
ਬਸ ਇਹੀ ਤਜਰਬਾ ਕੀਤਾ ਮੈਂ ਬੀਤੇ ਦੋ ਕੁ ਸਾਲਾਂ ਚ..!!

ਅਕਲ ਦੀ ਘਾਟ ਜਿਹਨਾਂ ਨੂੰ,
ਦੂਜਿਆਂ ਨੂੰ ਮੱਤਾਂ ਦਿੰਦੇ ਦੇਖੇ ਨੇ..!!

ਸੱਚੀਆ ਤੇ ਚੰਗੀਆਂ ਗੱਲਾਂ ਕੁੱਝ ਰਿਸ਼ਤੇ ਦਰਵਾਜ਼ੇ ਖੋਲ ਜਾਂਦੇ ਨੇ,
ਜਾਂ ਤਾਂ ਦਿਲ ਦੇ ਜਾਂ ਫਿਰ ਅੱਖਾਂ ਦੇ..!!

ਜਿੰਨਾਂ ਮਰਜ਼ੀ ਗੁੱਸਾ ਹੋਵੇ ਕਦੇ ਕਿਸੇ ਨਾਲ ਦਿਲ ਦੁਖਾਉਣ ਵਾਲੀ ਗੱਲ ਨੀ ਕਰੀਦੀ,
ਕਿਉਂਕਿ ਵਕਤ ਬੀਤ ਜਾਂਦਾ ਗੱਲਾਂ ਯਾਦ ਰਹਿ ਜਾਂਦੀਆ..!!

ਕੋਈ ਵੀ ਸਖਤ ਦਿਲ ਲੈ ਕੇ ਨਹੀਂ ਜੰਮਦਾ,
ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ..!!

ਇੱਕ ਸਾਥ ਰੱਬ ਦਾ ਛੁੱਟੇ ਨਾ ਦੂਜਾ ਨਾਤਾ ਸੱਜਣਾ ਤੋਂ ਟੁੱਟੇ ਨਾ,
ਤੀਜਾ ਹਾਸੇ ਰਹਿਣ ਨਸੀਬਾਂ ‘ਚ ਚੌਥਾ ਅੱਖ ‘ਚੋਂ ਹੰਝੂ ਫੁੱਟੇ ਨਾ..!!

Scroll to Top